Sunday 9 October 2011


ਜਦੋਂ ਢੋਲ ਪਾਟ ਜਾਵੇ ਉਦੋਂ ਡੱਗਾ ਵੀ ਨਹੀਂ ਵੀ ਰਹਿੰਦਾ,
ਜਿਹੜਾ ਪਿੱਛਾ ਭੁੱਲ ਜਾਵੇ ਉਹਦਾ ਅੱਗਾ ਵੀ ਨਹੀਂ ਰਹਿੰਦਾ..

ਇਹ ਵਿਰਾਸਤਾਂ ਦੇ ਨਾਲ ਹੀ ਅਮੀਰੀ ਹੁੰਦੀ ਏ,
ਇਹ ਤਾਂ ਗਲੇ ਵਾਲੀ ਮਿੱਤਰੋ ਜ਼ੰਜੀਰੀ ਹੁੰਦੀ ਏ..
ਜੇ ਪੰਜਾਲੀ ਟੁੱਟ ਜਾਵੇ ਵੈੜਾ ਢੱਗਾ ਵੀ ਨਹੀਂ ਰਹਿੰਦਾ..
ਜਿਹੜਾ ਪਿੱਛਾ ਭੁੱਲ ਜਾਵੇ ਉਹਦਾ ਅੱਗਾ ਵੀ ਨਹੀਂ ਰਹਿੰਦਾ..

ਜਿਹਦੀ ਹੋਵੇ ਨਜ਼ਦੀਕੀ ਸਕੇ ਸਾਕ ਦੀ ਨਹੀਂ ਲੋੜ,
ਰੂਹਾਂ ਆਪੇ ਹੀ ਸੱਦ ਲੈਂਦੀਆਂ ਨੇ ਹਾਕ ਦੀ ਨਹੀਂ ਲੋੜ..
ਦਿਲੀ ਸਾਂਝ ਨਾ ਬਣੇ ਤਾਂ ਉਦੋਂ ਸੱਗਾ ਵੀ ਨਹੀਂ ਰਹਿੰਦਾ,
ਜਿਹੜਾ ਪਿੱਛਾ ਭੁੱਲ ਜਾਵੇ ਉਹਦਾ ਅੱਗਾ ਵੀ ਨਹੀਂ ਰਹਿੰਦਾ.

No comments:

Post a Comment